Naam Gabhru Da


Punjabi Shayri
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,

ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,

ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ...

Rakan

Sad Punjabi Shayri
ਚਲਦੇ ਸੀ ਸਾਹ ਜਿਸ ਨਾਲ,
ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ,
ਰੂਹ ਤੋਂ ਰੱਬ ਤੋਂ ਘੱਟ ਨਹੀ ਸੀ,
ਰੂਪ ਦੀ ਸੀਰੇ ਦੀ ਰਕਾਨ ਸੀ..!!!

Ik Photo


ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ...

Honi Chahidi


ਬੰਦੇ ਕੋਲ ਕਮੀਜ਼ ਹੋਣੀ ਚਾਹੀਦੀ ਏ ,
ਬਨੈਣ ਤਾਂ 'ਹਨੀ ਸਿੰਘ' ਵੀ ਪਾਈ ਫਿਰਦਾ
ਬੰਦੇ ਕੋਲ ਮੰਜ਼ਾ ਹੋਣਾ ਚਾਹੀਦਾ
ਪਾਵਾ ਤਾਂ 'ਜੱਸੀ ਜਸਰਾਜ' ਵੀ ਚੱਕੀ ਫਿਰਦਾ
ਕੁੜੀ ਦੇ ਵਿੱਚ 'ਸਾਦਗੀ ' ਹੋਣੀ ਚਾਹੀਦੀ ਏ
ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ
ਸਰਦਾਰ ਤਾਂ ਓਹੀ ਹੁੰਦਾ ਜਿਹੜਾ ਦਸਤਾਰ ਬੰਨਦਾ
ਟੋਪੀ ਤਾ ਅੰਨਾ ਹਜਾਰੇ ਵੀ ਪਾਈ ਫਿਰਦਾ ..

Koi Nahi Fasdi


ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ
ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ
ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ
ਤੇਰੇ ਵਰਗੇ ਨਾਲ ਨਾ ਫੱਸਦੀ ਐ
ਐਵੇਂ ਘਰ ਫੂਕ ਕੇ ਬਹਿ ਜਾਏਂਗਾ ਮੱਲੋ ਜੋਰੀ

Kujh Lok

ਕੁਝ ਦਿਖਾ ਗਏ ਸੋਹਣੇ ਸੁਪਨੇ,
ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ,
ਕੁਜ ਆਏ ਨਵੀ ਬਹਾਰ ਬਣਕੇ,
ਮੇਰੀ ਹਿਮਤ ਜੁਟਾ ਕੇ ਚਲੇ ਗਏ,
ਕੁਝ ਬਣੇ ਮੇਰੀ ਬੇਰੁਖੀ ਦਾ ਕਾਰਣ,
ਕੁਝ ਥੋੜਾ ਸਮਜਾ ਕੇ ਚਲੇ ਗਏ,
ਕੁਝ ਆਏ ਹੱਸੇ ਮੇਰੇ ਉੱਤੇ,
ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ,
ਸਭ ਤਰਾ ਦੇ ਲੋਕ ਦੇਖੇ ਮੈਂ,
ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ..

Bhul k dikha


ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ ,
ਜਾਂ ਤਾਂ ਮਿਲਿਆਂ ਕਰ ਜਾਂ ਯਾਦ ਨਾ ਆ ਮੈਨੂੰ ,

ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ ,
ਨੀ ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ ,

ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈਂ ,
ਲਾਉਂਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ..

Ik Mann lai


ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ,
ਸਾਡੀ ਮੌਤ ਲਈ ਕਰੀਂ ਦੁਆ, ਕੀ ਜੀਣਾ ਪਲ - ਪਲ ਮਰਕੇ,
ਜਦ ਤੱਕ ਹੋ ਸਕਿਆ ਸਾਹਾਂ ਦੀ, ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ....

Dosti


ਕੀ ਲਿਖਾ ਮੈ ਤੇਰੇ ਬਾਰੇ ਮੇਰੇ ਅਖਰਾਂ ਵਿੱਚ ਏਨਾ ਜੋਰ ਨਹੀ==
ਸਬ ਰਿਸ਼ਤੇ ਨਾਤੇ ਆਪਣੀ ਆਪਣੀ ਥਾਂ ਠੀਕ ਨੇ==
ਪਰ "ਦੋਸਤੀ" ਦੇ ਵਰਗਾ ਰਿਸ਼ਤਾ ਕੋਈ ਹੋਰ ਨੀ...

Pind Diyan Galiyan

ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_
ਰੋਕਾਂ ਸੀਨੇ 'ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_

Sohna Mukhra

ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ

Teri Udeek

ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ
ਪਿਆਰ ਤਾਂ ਨਹੀਂ ਘਟਿਆ
ਬਸ ਵੱਧ ਗਈ ਨਫਰਤ ਬਥੇਰੀ
ਦਿਲ ਤਾਂ ਤੇਰੇ ਨਾਲ ਗੁੱਸੇ
ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ

Tera yaar


ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...

Rabb mere yaar jeha


ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ,_
ਉਹਦਾ ਦਿਲ ਸਮੁੰਦਰ ਰਹਿਮਤ ਦਾ, ਉਹਦੀ ਰਗ ਰਗ ਚ ਪਿਆਰ ਜਿਹਾ,_
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ, ਉਹਦੀ ਹਰ ਗਲ ਚ ਏਤਬਾਰ ਜਿਹਾ,_
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ, ਰੱਬ ਹੋਣਾ ਏ ਮੇਰੇ ਯਾਰ ਜਿਹਾ

BIn Tere

♥ ♥ ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ ♥ ♥
♥ ♥ ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ ♥ ♥
♥ ♥ ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ ♥ ♥
♥ ♥ ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ ♥ ♥
Read more

Ignore Karti

ਮੈ ਕੀਤਾ ਇੱਕ ਕੁੜੀ ਨੂੰ ਪ੍ਰ੍ਪੋਸ ਮਿੱਤਰੋ
ਕਰਕੇ ਜੇਰਾ ਦੇ ਦਿੱਤਾ ਓਹਨੂੰ ਰੋਜ਼ ਮਿੱਤਰੋ
ਓਹਨੇ ਕਿਹੜਾ ਮਾ ਦੀ ਧੀ ਨੇ ਹਾਂ ਕਰਤੀ
ਪੈਂਦੀ ਸੱਟੇ ਮਿਤਰਾਂ ਨੂੰ ਨਾ ਕਰਤੀ

ਕਹਿੰਦੀ ਆਜਾਂਦੇ ਪਤਾ ਨੀਂ ਕਿਥੋ ਕਿਥੋ ਲੋਕ
ਕੁੜੀਆ ਨੂੰ ਸਮਝਦੇ ਦੇ ਨੇ ਸਾਰੇ ਜਾਣੇ ਜੋਕ
ਫੋਕਾ ਜਿਹਾ ਨਖਰਾ ਦਿਖਾਈ ਜਾਂਦੀ ਸੀ
ਗੱਲੀ ਗੱਲੀ ਸਾਨੂੰ ਓਹ ਸੁਨਾਈ ਜਾਂਦੀ ਸੀ

ਮੈ ਕਿਹਾ ਨਹੀਓਂ ਲਭਣਾ ਜਵਾਨ ਮੇਰੇ ਵਰਗਾ
ਜਿੰਦ ਜਾਨ ਤੇਰੇ ਕਦਮਾ ਚ ਜਿਹੜਾ ਧਰਦਾ
ਮੰਨ ਗੱਲ ਮੇਰੀ ਹਾ ਕਹਿਦੇ ਜੱਟ ਨੂੰ
ਸਭ ਮੁਹਰੇ ਯਾਰ ਮੇਰਾ ਕਹਿਦੇ ਜੱਟ ਨੂੰ

ਕਹਿੰਦੀ ਗੱਲ ਮੇਰੀ ਸੁਣੋ ਵੱਡੇ ਸੁਪਰ ਸਟਾਰ ਜੀ
ਪੇਟ ਚ ਤੁਹਾਡੇ ਲੱਗੇ 80 ਕਿੱਲੋ ਭਾਰ ਜੀ
ਕਿਥੋ ਲਭੇ ਹਾਣ ਇਸ ਹੁਸਨਾ ਦੀ ਹੱਟੀ ਦਾ
ਏਨਾ ਸੌਖਾ ਜਿੱਤਣਾ ਨਹੀ ਦਿਲ ਏਸ ਜੱਟੀ ਦਾ

ਗੱਲ ਓਹਦੀ ਸੀਨੇ ਵਿਚ ਘਰ ਕਰ ਗਈ
ਦੂਜੇ ਦਿਨ ਜਿੰਮ ਅਸੀਂ join ਕਰ ਲਈ
ਕਰ ਮਹਿਨਤ ਗਜ ਪੂਰੀ ਹਿੱਕ ਕਰਲੀ
ਲਾਵਾਗੇ ਸ਼ੌਕੀਨੀ ਬੌਡੀ ਫਿੱਟ ਕਰਲੀ

ਅੱਜ ਦੇਖ ਦੇਖ ਸਾਨੂੰ ਠੰਡੇ ਹੌਕੇ ਭਰਦੀ
ਘੱਲਦੀ ਸੁਨੇਹੇ ਬੜਾ ਲਾਇਕ ਕਰਦੀ
ਦਿਲ ਨੂੰ ਜੋ ਛੱਡ ਜਿਸਮਾ ਨੂੰ ਗੌਰ ਕਰਦੀ
ਓਹ ਕੁੜੀ ਅਸੀਂ ਇਗਨੋਰ ਕਰਤੀ

Khoobsoorat


ਖੂਬਸੂਰਤ ਤਾ ਕੋਈ ਨਹੀ ਹੁੰਦਾ ;
ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ …..
ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ ;
ਬਸ ਦਿੱਲ♥ ਮਿਲੇਆ ਦਾ ਸਵਾਲ ਹੁੰਦਾ ਹ…..

Phone nahi kita


ਮੇਰਾ ਨੰਬਰ ਤਾ ਹੈ ਸ਼ੀ ਉਸ ਦੇ ਕੋਲ
ਪਰ ਉਸ ਚੰਦਰੀ ਨੇ ਫੋਨ ਨਹੀ ਕੀਤਾ।
ਸੋਚਦੀ ਹੋਣੀ ਏ ਜਿਹੜੇ ਹਾਲ ਚ ਛੱਡਿਆ ਸੀ।
ਹੁਣ ਤਕ ਕਿਹੜਾ ਬਚਿਆ ਹੋਣਾ।

Munde kuriya

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ………
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,

ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ………….

ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ………….

Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ………..

Yaar hona

ਇਕ ਲਾਸ਼ ਪਈ ਸੀ ਸੜਕ ਉੱਤੇ _,
ਬੰਦਾ ਖੜ੍ਹਾ ਕੋਈ ਹਜ਼ਾਰ ਹੋਣਾ _,
ਕੁੱਝ ਲੋਕ ਦੇਖ ਕੇ ਕਹਿੰਦੇ ਸੀ _,
ਕਾਤਿਲ ਕੋਈ ਤੇਜ਼ ਹਥਿਆਰ ਹੋਣਾ _,
ਦੇਖਕੇ ਉਸਦੇ ਜ਼ਖਮਾਂ ਨੂੰ _,
ਕਹਿੰਦੇ ਕੋਲ ਆ ਕੇ ਕੀਤਾ ਵਾਰ ਹੋਣਾ _,
ਇੰਝ ਲੱਗਦਾ ਜਿਸ ਨੇ ਮਾਰਿਆ ਏ _,
ਓ ਦੁਸ਼ਮਣ ਨਹੀ ਕੋਈ ਯਾਰ ਹੋਣਾ …

tak lea karo


ਹੱਸਣ ਨਾਲ ਕੁਝ ਨਈ ਜਾਦਾ ਥੋੜਾ ਥੋੜਾ ਹੱਸ ਲਿਆ ਕਰੋ
ਹਰ ਗੱਲ ਦਿਲ ਵਿਚ ਨਾ ਰੱਖੋ
ਦੁੱਖ ਕਦੇ ਕਦੇ ਦੱਸ ਦਿਆ ਕਰੋ
ਦੋਸਤ ਦੋਸਤ ਵਿਚ ਬੜਾ ਫਰਕ ਹੁੰਦਾ
ਜੋ ਚੰਗਾ ਲਗੇ ਉਸਨੂੰ ਦਿੱਲ ਵਿੱਚ ਰੱਖ ਲਿਆ ਕਰੋ
ਹਰ ਗੱਲ ਮੂਹੋ ਬੋਲ ਕੇ ਕਰਨੀ ਜਰੂਰੀ ਨਈ ਹੁੰਦੀ
ਬਿਨਾ ਬੋਲੇ ਵੀ ਅੱਖਾ ਵਿੱਚ ਤੱਕ ਲਿਆ ਕਰੋ …

U.K vasna


 ਉਹ ਕਹਿੰਦੀ ਮੈ ‘U.K’ ਵੱਸਣਾ___
….
.
.
.,ਯਾਰਾਂ ਨੇ ਘਰ ਦੇ ਮੂਹਰੇ
‘U.K’ਲਿਖਾ ਤਾ.!!.

ter varge


ਉਸ ਨੇ ਜਾਂਦੀ ਜਾਂਦੀ ਨੇ ਕਿਹਾ ” ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ”
ਮੈਂ ਵੀ ਹੱਸ ਕੇ ਪੁੱਛ ਹੀ ਲਿਆ ” ਮੇਰੇ ਵਰਗਾ ਈ ਕਿਉਂ ਚਾਹੀਦਾ ??

Manjil


ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..

Ban Jandi a


ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ,
ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ ਐ,
ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ ਐ,
ਕੁੱਝ ਪਾਉਣ ਦੀ ਹੋਵੇ ਤਾਂ ਆਸ ਬਣ ਜਾਂਦੀ ਐ,
ਕੁੱਝ ਗੁੰਮ ਜਾਣ ਦੀ ਹੋਵੇ ਤਾਂ ਕਾਸ਼ ਬਣ ਜਾਂਦੀ ਐ,
ਪਰ ਜੇ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣਜਾਂਦੀ ਐ

Ho Gayi c


ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ………….ਕਹਿੰਦੀ ਖੰਗ ਹੋਗੀ ਸੀ,,
ਮੈ
ਕਿਹਾ ਜੀ ਮੇਰੀ ਮੁੰਦਰੀ ਲਾਹਤੀ ,…..ਕਹਿੰਦੀ
ਤੰਗ ਹੋਗੀ ਸੀ. ,
ਮੈ ਕਿਹਾ ਜੀ ਕੱਲ ਮਿਲਣ
ਨੀ ਆਏ,….ਕਹਿੰਦੀ
ਠੰਡ ਹੋਗੀ ਸੀ,,,
ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ
ਬੁਲਟ ਤੇ
ਜਾਂਦਿਆ ਦੇਖਿਆ ਸੀ,,,,,,ਕਹਿੰਦੀ ਆਹੋ
ਐਕਟੀਵਾ ਬੰਦ ਹੋਗੀ ਸੀ…

viah


ਇੱਕ ਕੁੜੀ ਨੇ ਦੋਬਾਰਾ ਵਿਆਹ ਕਰਵਾ ਲਿਆ ਕਿਉਂਕਿ___
.
.
.
.
.
.
.
.
.
ਪਹਿਲੇ ਵਿਆਹ ਵਾਲੀਆਂ ਫੋਟੋਆਂ ਨੂੰ facebook ਤੇ ਘੱਟ
Likes ਮਿਲੇ ਸੀ….!!!

Din Tere nal gujare


ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ,
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ

Bhul jayi na

ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ, 
ਨੀ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ, 
ਸੁਨਾਮੀ ਬਣ ਝੁਲ ਜਾਈ ਨਾ, 
ਏਨਾਂ ਕਰਕੇ ਪਿਆਰ, 
ਮਰ ਜਾਣੀਏ, 
ਦੇਖੀ ਕਿਤੇ ਭੁੱਲ ਜਾਈ ਨਾ

Maan Na Kar


ਏਨਾਂ ਰੂਪ ਦਾ ਮਾਣ ਨਾ ਕਰ ਕੁੜੀਏ,

ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਤੂੰ Dhee ਅਮੀਰਾਂ Di ਏ.
Munda Main ਵੀ ਕਿਸੇ ਕੰਗਾਲ ਦਾ ਨੀਂ,
ਨਿੱਤ ਹੱਸਣਾ ਖੇਡਣਾ ਕੰਮ ਸਾਡਾ,
ਮੈਂ ਵੀ ਬੁਰੇ ਵਿਚਾਰ ਦਾ ਨੀਂ,
ਕੀ ਹੋਇਆ ਜੇ ਮੁਖ ਮੋੜ ਕੇ ਲੰਘ Gaye O,
Bhukha Masoun ਵੀ ਤੇਰੇ ਪਿਆਰ ਦਾ ਨੀ

mukhra

ਕੌਣ ਕਰੇਗਾ ਦੂਰ ਦਿਲਾਂ ਵਿੱਚ ਪਏ ਭੁਲੇਖੇ ਨੂੰ,
ਕਿੰਨੇ ਦਿਨ ਹੋ Gaye ਮਰਜਾਣੀ ਦਾ ਮੁੱਖੜਾ ਦੇਖੇ ਨੂੰ

Class

ਮੈਨੂੰ ਕਹਿੰਦੀ ਛੱਡ ਕਲਾਸ ਨੂੰ ਆਪਾਂ ਫਿਲਮ ਦੇਖਣ ਚੱਲਦੇ ਆਂ
ਮੈਂ ਕਿਹਾ
.
.
.
.
.
ਐਨੀ ਸੈਲਫਿਸ਼ ਨਾ ਬਣ ਉਹਨਾਂ ਦਾ ਕੁੱਝ ਸੋਚ,
ਜੋ ਕਲਾਸ ਮੇਰੇ ਕਰਕੇ ਲਾਉਣ ਆਉਂਦੀਆਂ

reejh paun di

ਰੀਝ ਆ ਉਹਨੂੰ ਗਲ ਨਾਲ ਲਾਉਣ ਦੀ,
ਕਿਵੇਂ ਸਮਝਾਵਾਂ ਉਹਨੂੰ,
ਦਿਲ ਜਿੱਦ ਕਰਦਾ ਏ ਬਸ ਉਹਨੂੰ ਪਾਉਣ ਦੀ

holi aa gayi

ਕਹਿੰਦੀ ਹੋਲੀ ਆ ਗਈ
ਕੀ ਦੇ ਰਹੇ ਹੋ,
.
.
.
.
.
ਮੈਂ ਕਿਹਾ,
Aaja ਬਾਲਟੀ ਪਾਣੀ ਦੀ ਲੈ ਜਾ

choran nu more

ਫੋਟੋ ਖਿੱਚਦੀ ਦੀ ਫੋਟੋ ਕੋਈ ਖਿੱਚ ਗਿਆ ਹੋਰ
ਕਮਾਲ ਹੋ ਗਿਆ
ਚੋਰਾਂ ਨੂੰ ਪੈ ਗੲੇ ਮੋਰ

Pyar Dildar

ਪਿਆਰ ਬੜਾ ਏ ਤੇਰੇ ਨਾਲ,
ਜਰੂਰੀ ਨਹੀਂ ਕਿ ਸਭ ਬੋਲ ਕੇ ਦੱਸੀਏ,
ਸਮਝ ਜਾਂਦੇ ਨੇ ਓਹ ਸਭ ਹਾਲ ਦਿਲ ਦਾ ਜੋ ਦਿਲ ਚ ਵੱਸਦੇ ਨੇ,
ਚਾਹੇ ਲੱਖ ਛੁਪਾ ਕੇ ਗੱਲਾਂ ਦਿਲਦਾਰ ਤੋਂ ਰੱਖੀਏ

Duniya


ਕਿਹੜੇ ਰਾਹ ਤੇ ਪੈ ਗਈ ਏ ਦੁਨੀਆ ਦੀ ਗੱਡੀ 
ਅਖੇ ਜੀ ਸਾਡੀ ਭੈਣ ਤੇ ਕੋਈ ਅੱਖ਼ ਨਾ ਚੁੱਕੇ" 
ਪਰ ਦੂਜੀਆ ਨੂੰ ਅਸੀ ਕਹਿਣਾ ਨੱਡੀ

Pecha


ਉੱਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ__

ਇੱਕ ਦਿਨ ਪੇਚਾ ਪੈ ਜਾਊਗਾ__

Maar Janda a


ਪਿੱਠ ਉੱਤੇ ਕੀਤਾ ਹੋਇਆ ਵਾਰ 
ਮਾਰ ਜਾਂਦਾ ਏ...
ਬਹੁਤਾ ਜਿਆਦਾ ਕੀਤਾ ਇਤਬਾਰ 
ਮਾਰ ਜਾਂਦਾ ਏ...

ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ.....
ਕਦੇ ਦੇਰ ਨਾਲ ਕੀਤਾ ਇਜ਼ਹਾਰ 
ਮਾਰ ਜਾਂਦਾ ਏ.....

ਕੋਮਲ ਜਿਹਾ ਦਿਲ 
ਸੱਟ ਕਿਵੇਂ ਝੱਲ ਹੋਵੇ ,,
ਕੀਤਾ ਸੱਜਣਾਂ ਦਾ ਇੱਕੋ 
ਇਨਕਾਰ ਮਾਰ ਜਾਂਦਾ ਏ...

Sardar Soorme


ਪੜ ਲੈਣਾ ਇਤਿਹਾਸ ਜੇ ਵਾਕਿਫ ਨਹੀਂ ਸਾਡੇ
ਕਿਰਦਾਰਾਂ ਤੋਂ....
ਸੂਰਿਮਆਂ ਦੀ ਨਸਲ ਪਿਹਚਾਣੀ ਜਾਏ ਲਹੂ ਦੀਆਂ
ਧਾਰਾਂ ਤੋਂ....
ਜਿੰਦਗੀ ਜਿਉਣ ਦਾ ਢੰਗ ਪੁੱਛੋ ਸਾਬਤ ਸੂਰਤ ਸਰਦਾਰਾਂ ਤੋ.

Great Attitude


ਦੋ ਮੁੰਡੇ ਬੱਸ ਵਿੱਚ ਚੜ੍ਹੇ ਇੱਕ ਮੁੰਡੇ ਨੂੰ ਤਾਂ ਸੀਟ ਮਿਲਗੀ ਪਰ ਦੂਜੇ ਨੂੰ ਨਹੀਂ ਸੀ ਮਿਲੀ...

ਅਚਾਨਕ ਉਸਨੇ ਵੇਖਿਆ ਕਿ ਇੱਕ ਸੋਹਣੀ #ਕੁੜੀ ਜਿਸਨੇ ਚੂੜਾ ਪਾਈਆ ਹੋਈਆ ਸੀਜਿਸ ਤੋਂ ਪਤਾ ਲਗਦਾ ਸੀ ਕਿ ਉਹ ਵਿਆਹੀ ਹੋਈ ਹੈ ,

ਉਸਦੇ ਨਾਲ ਦੀ ਸੀਟ ਖਾਲੀ ਪਈ ਏ..

ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ

"ਭਾਬੀ ਜੀ,ਮਾੜਾ ਕੁ ਨਾਲ ਨੂੰ ਹੋ ਜਾਓ ਮੈ
ਵੀ ਬਹਿਣਾ ਏ".

ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-

ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?

ਜੋ ਤੂੰ ਮੈਨੂੰ ਭਾਬੀ ਕਿਹਾ,ਦੀਦੀ ਜੀ ਕਹਿ ਦੀਦੀ ਜੀ ".

ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ ਕਿਉਂ ਦੀਦੀ ਜੀ ਕਹਾਂ ?.ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ? ahahaha

ਸਿੱਖਿਆ:- ਕਈ ਵਾਰ Attitude ਬੇਇਜਤੀ ਕਰਾ ਦਿੰਦਾ ਏ..

balda wala jatt


ਸੀ ਅੱਖ ਤੇਰੀ ਵੱਧ ਜ਼ਮੀਨਾ ਤੇ ਮੈਂ ਲੱਖ-ਹਜ਼ਾਰਾਂ ਵਾਲਾ ਨਈ ,

ਮੈਂ ਬਲਦਾ ਵਾਲਾ ਜੱਟ ਕੁੜੇ ਜੀਪਾਂ-ਕਾਰਾਂ ਵਾਲਾ ਨਈ !! .

jatt di kheti


ਜtt ਕੋਲ ਵਖ਼ਤ ਨਹੀ, ਤੇਰੇ ਨਖਰੇ ਚੁਕਣ ਦਾ.

90 ਕਿਲੇਆਂ ਦੀ ਖੇਤੀ, ਨਾਮ ਨੀ ਲੈਂਦੀ ਮੁਕਣ ਦਾ

kabran udikdiya


ਕਬਰਾਂ ਉਡਕਦੀਆਂ

ਮੈਨੂੰ,

ਜਿਉਂ ਪੁੱਤਰਾਂ ਨੂੰ

ਮਾਵਾਂ..

Parchi


ਨੀ ਮੈ ਪਰਚੀ ਬਣਾਤੀ ਤੇਰੇ ਲਈ...
.
.
.
.
.
..
.
ਪਾੜ ਦਿੱਤੀ ਸਾਰੀ ਗਾਇਡ ਕੁੜੇ..

School Student


ਸਰਕਾਰੀ ਸਕੂਲ ਦੇ ਜਵਾਕ ਕਿਸੇ ਨੂੰ ਘਸੀਟ-ਘਸੀਟ ਕੇ ਸਕੂਲ
ਲਿਜਾ ਰਹੇ ਸੀ !!

ਇੱਕ ਬਜੁਰਗ ਕਹਿੰਦਾ ਏਦਾਂ ਨਾਂ ਕਰੋ ਆਪੇ ਆ .. ..
ਜਾਊਗਾ ਸਕੂਲ !

ਬੱਚੇ ਕਹਿੰਦੇ ਬਾਬਾ ਇਹ student ਨਹੀਂ ਮਾਸਟਰ ਆ ਸਾਲਾ !!

faceook subject


ਜੇ FacbooK Subject ਹੁੰਦਾ ਤਾ


ਮੇਰੇ ਬਾਪੂ Nu ਮੇਰੇ ਤੇ Bahut ਮਾਨਹੋਣਾ ਸੀ !

Tension vich


ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋਂ ਕੱਢ ਦੇਣਾ,
ਦੋਵੇਂ ਜਾਣੇ ਨਵਾਂ ਰੰਗ ਦਿਖਾਈ ਜਾਂਦੇ ਨੇ,
ਮਾਸੂਮ ਜਵਾਕ ਨੁੰ Tension ਪਾਈ ਜਾਂਦੇ ਆ,,,

Tere Karke

ਤੇਰੇ ਕਰਕੇ ਜੀਉਦੇ ਆਂ ਸੱਜਨਾ
ਤੇਰੇ ਤੇ ਹੀ ਸਾਨੂੰ ਰੱਬ ਜਿੰਨਾਂ ਮਾਣ ਸੱਜਣਾ
ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ_
ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ

Baba ji ka thullu


ਮੇਰੇ ਨਾਲ Break-Up ਕਰਕੇ
ਤੂੰ ਬਣ ਗਈ ਉੱਲੂ__
.
ਮੈਂ ਤੇ ਨਵੀਂ ਫਸਾ ਲਈ,
ਤੈਨੂੰ ਕੀ ਮਿਲਿਆ ?
ਬਾਬਾ ਜੀ ਕਾ ThuLLu

Bura Mann Gye


ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ..

Dil De jakham


ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ,
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ,
ਤੇਰੇ ਇੰਤਜ਼ਾਰ 'ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ,
ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਜ ਜਾਇਆ ਨੀ ਕਰਦੇ...

Kash mere Hath


ਕਾਸ਼ ਰੱਬਾ ਮੇਰੇ ਹੱਥਾਂ ਵਿੱਚ ਕਲਮ ਨਹੀਂ ਹਥਿਆਰ ਆਇਆ ਹੁੰਦਾ
ਕਾਗਜ਼ ਦੀ ਹਿੱਕ ਉੱਤੇ ਨਹੀਂ ਉਨਾਂ ਦੇ ਜਿਸਮ ਤੇ ਚਲਾਇਆ ਹੁੰਦਾ
ਅੱਖਰ ਦੀ ਥਾਂ ਤੇ ਰੱਬਾ ਉਨਾਂ ਦੇ ਦਿਲ ਤੇ ਜ਼ਖ਼ਮ ਬਣਾਇਆ ਹੁੰਦਾ
ਸਿਆਹੀ ਦੀ ਥਾਂ ਸੋਹਣੀਏ ਨੀ ਉਨਾਂ ਦਾ ਖੂਨ ਤਾਂ ਬਹਾਇਆ ਹੁੰਦਾ
ਹੁਣ ਨੂੰ ਵਕਤ ਵੱਖਰਾ ਹੋਣਾ ਸੀ ਕਬਰੀਂ ਉਨਾਂ ਨੂੰ ਪਹੁੰਚਾਇਆ ਹੁੰਦਾ

Taz te Mumtaz


ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ
ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ
ਤੇਰੀ ਇਸ ਬੇਵਫ਼ਾ ਦੁਨੀਆ ਚ ਕੋਈ ਮੁਮਤਾਜ਼ ਨੀ ਬਣ ਸਕਦੀ,
“ਧਰਮ“ ਲਾਸ਼ ਤੇ ਤਾਜ਼ ਮਹੱਲ ਬਣਾਉਣ ਦਾ ਕੋਈ ਫਾਇਦਾ ਨੀ

Rooh Da Sath


ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ
ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ
ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ
ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ

kabar jehi khamoshi


ਹੱਸ ਤਾਂ ਉੱਤੋਂ ਉੱਤੋਂ ਲਈਦਾ ਦੁਨੀਆਦਾਰੀ
ਨਿਭਾਉਣ ਲਈ

ਨਹੀਂ ਤਾਂ ਕਬਰਾਂ ਜਿਹੀ ਖਾਮੋਸ਼ੀ ਮੰਨ ਅੰਦਰ
ਹਰ ਵੇਲੇ ਦਿਲ ਚੀਰਦੀ ਆ 

Mahiya


ਕੋਠੇ ਪਿਆ ਕਿੱਲ ਮਾਹੀਆ
ਕੋਠੇ ਪਿਆ ਕਿੱਲ ਮਾਹੀਆ

ਦਿਨਾਂ 'ਚ ਹੀ ਤੂੰ ਵਿਗੜ ਗਿਓੰ
ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ

Tu v dhokha khave gi


ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,

ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ,
ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ।
ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ,
ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ ਧੋਖਾ ਖਾਵੇਗੀ।


Reejh Tainu Milan Di


ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ
ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ
ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ
ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ
ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ

Tera mera pyar


ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ,
ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ,
ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ,
ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ....

ID Teri Facebook te


ਬਣ ਗਈ ਏ ID ਤੇਰੀ Facebook ਤੇ,
ਮੁੰਡੇ ਕਰਦੇ Comment ਤੇਰੀ Wall Pic ਤੇ,
ਰੱਖ ਕੇ ਸਿਰਾਣੇ ਕੋਲੇ Laptop ਨੂੰ,
ਮਾਪੇ ਕਹਿੰਦੇ ਬੇਟੀ ਸਾਡੀ ਰਹੇ ਪੜ੍ਹਦੀ,
ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ,
ਨੀ ਤੂੰ ਉਦੋਂ ਤੱਕ ਰਹੇ chat ਕਰਦੀ

Jindgi de mor te


ਜ਼ਿੰਦਗੀ ਦੇ ਕਿਸੇ ਮੋੜ ਤੇ,
ਤੈਨੂੰ ਸਾਡੀ ਯਾਦ ਸਤਾਊਗੀ.
ਫਿਰ ਕੱਲਾ ਬਹਿ ਬਹਿ ਰੋਵੇਂਗਾ,
ਜਦ ਅੱਖੀਓੁ ਨੀਂਦ ਊਡਾਊਗੀ...