Naam Gabhru Da


Punjabi Shayri
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,

ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,

ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ...

Rakan

Sad Punjabi Shayri
ਚਲਦੇ ਸੀ ਸਾਹ ਜਿਸ ਨਾਲ,
ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ,
ਰੂਹ ਤੋਂ ਰੱਬ ਤੋਂ ਘੱਟ ਨਹੀ ਸੀ,
ਰੂਪ ਦੀ ਸੀਰੇ ਦੀ ਰਕਾਨ ਸੀ..!!!

Ik Photo


ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ...

Honi Chahidi


ਬੰਦੇ ਕੋਲ ਕਮੀਜ਼ ਹੋਣੀ ਚਾਹੀਦੀ ਏ ,
ਬਨੈਣ ਤਾਂ 'ਹਨੀ ਸਿੰਘ' ਵੀ ਪਾਈ ਫਿਰਦਾ
ਬੰਦੇ ਕੋਲ ਮੰਜ਼ਾ ਹੋਣਾ ਚਾਹੀਦਾ
ਪਾਵਾ ਤਾਂ 'ਜੱਸੀ ਜਸਰਾਜ' ਵੀ ਚੱਕੀ ਫਿਰਦਾ
ਕੁੜੀ ਦੇ ਵਿੱਚ 'ਸਾਦਗੀ ' ਹੋਣੀ ਚਾਹੀਦੀ ਏ
ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ
ਸਰਦਾਰ ਤਾਂ ਓਹੀ ਹੁੰਦਾ ਜਿਹੜਾ ਦਸਤਾਰ ਬੰਨਦਾ
ਟੋਪੀ ਤਾ ਅੰਨਾ ਹਜਾਰੇ ਵੀ ਪਾਈ ਫਿਰਦਾ ..

Koi Nahi Fasdi


ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ
ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ
ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ
ਤੇਰੇ ਵਰਗੇ ਨਾਲ ਨਾ ਫੱਸਦੀ ਐ
ਐਵੇਂ ਘਰ ਫੂਕ ਕੇ ਬਹਿ ਜਾਏਂਗਾ ਮੱਲੋ ਜੋਰੀ

Kujh Lok

ਕੁਝ ਦਿਖਾ ਗਏ ਸੋਹਣੇ ਸੁਪਨੇ,
ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ,
ਕੁਜ ਆਏ ਨਵੀ ਬਹਾਰ ਬਣਕੇ,
ਮੇਰੀ ਹਿਮਤ ਜੁਟਾ ਕੇ ਚਲੇ ਗਏ,
ਕੁਝ ਬਣੇ ਮੇਰੀ ਬੇਰੁਖੀ ਦਾ ਕਾਰਣ,
ਕੁਝ ਥੋੜਾ ਸਮਜਾ ਕੇ ਚਲੇ ਗਏ,
ਕੁਝ ਆਏ ਹੱਸੇ ਮੇਰੇ ਉੱਤੇ,
ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ,
ਸਭ ਤਰਾ ਦੇ ਲੋਕ ਦੇਖੇ ਮੈਂ,
ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ..

Bhul k dikha


ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ ,
ਜਾਂ ਤਾਂ ਮਿਲਿਆਂ ਕਰ ਜਾਂ ਯਾਦ ਨਾ ਆ ਮੈਨੂੰ ,

ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ ,
ਨੀ ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ ,

ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈਂ ,
ਲਾਉਂਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ..

Ik Mann lai


ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ,
ਸਾਡੀ ਮੌਤ ਲਈ ਕਰੀਂ ਦੁਆ, ਕੀ ਜੀਣਾ ਪਲ - ਪਲ ਮਰਕੇ,
ਜਦ ਤੱਕ ਹੋ ਸਕਿਆ ਸਾਹਾਂ ਦੀ, ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ....

Dosti


ਕੀ ਲਿਖਾ ਮੈ ਤੇਰੇ ਬਾਰੇ ਮੇਰੇ ਅਖਰਾਂ ਵਿੱਚ ਏਨਾ ਜੋਰ ਨਹੀ==
ਸਬ ਰਿਸ਼ਤੇ ਨਾਤੇ ਆਪਣੀ ਆਪਣੀ ਥਾਂ ਠੀਕ ਨੇ==
ਪਰ "ਦੋਸਤੀ" ਦੇ ਵਰਗਾ ਰਿਸ਼ਤਾ ਕੋਈ ਹੋਰ ਨੀ...

Pind Diyan Galiyan

ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_
ਰੋਕਾਂ ਸੀਨੇ 'ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_

Sohna Mukhra

ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ

Teri Udeek

ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ
ਪਿਆਰ ਤਾਂ ਨਹੀਂ ਘਟਿਆ
ਬਸ ਵੱਧ ਗਈ ਨਫਰਤ ਬਥੇਰੀ
ਦਿਲ ਤਾਂ ਤੇਰੇ ਨਾਲ ਗੁੱਸੇ
ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ

Tera yaar


ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...

Rabb mere yaar jeha


ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ,_
ਉਹਦਾ ਦਿਲ ਸਮੁੰਦਰ ਰਹਿਮਤ ਦਾ, ਉਹਦੀ ਰਗ ਰਗ ਚ ਪਿਆਰ ਜਿਹਾ,_
ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ, ਉਹਦੀ ਹਰ ਗਲ ਚ ਏਤਬਾਰ ਜਿਹਾ,_
ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ, ਰੱਬ ਹੋਣਾ ਏ ਮੇਰੇ ਯਾਰ ਜਿਹਾ

BIn Tere

♥ ♥ ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ ♥ ♥
♥ ♥ ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ ♥ ♥
♥ ♥ ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ ♥ ♥
♥ ♥ ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ ♥ ♥
Read more