Ignore Karti

ਮੈ ਕੀਤਾ ਇੱਕ ਕੁੜੀ ਨੂੰ ਪ੍ਰ੍ਪੋਸ ਮਿੱਤਰੋ
ਕਰਕੇ ਜੇਰਾ ਦੇ ਦਿੱਤਾ ਓਹਨੂੰ ਰੋਜ਼ ਮਿੱਤਰੋ
ਓਹਨੇ ਕਿਹੜਾ ਮਾ ਦੀ ਧੀ ਨੇ ਹਾਂ ਕਰਤੀ
ਪੈਂਦੀ ਸੱਟੇ ਮਿਤਰਾਂ ਨੂੰ ਨਾ ਕਰਤੀ

ਕਹਿੰਦੀ ਆਜਾਂਦੇ ਪਤਾ ਨੀਂ ਕਿਥੋ ਕਿਥੋ ਲੋਕ
ਕੁੜੀਆ ਨੂੰ ਸਮਝਦੇ ਦੇ ਨੇ ਸਾਰੇ ਜਾਣੇ ਜੋਕ
ਫੋਕਾ ਜਿਹਾ ਨਖਰਾ ਦਿਖਾਈ ਜਾਂਦੀ ਸੀ
ਗੱਲੀ ਗੱਲੀ ਸਾਨੂੰ ਓਹ ਸੁਨਾਈ ਜਾਂਦੀ ਸੀ

ਮੈ ਕਿਹਾ ਨਹੀਓਂ ਲਭਣਾ ਜਵਾਨ ਮੇਰੇ ਵਰਗਾ
ਜਿੰਦ ਜਾਨ ਤੇਰੇ ਕਦਮਾ ਚ ਜਿਹੜਾ ਧਰਦਾ
ਮੰਨ ਗੱਲ ਮੇਰੀ ਹਾ ਕਹਿਦੇ ਜੱਟ ਨੂੰ
ਸਭ ਮੁਹਰੇ ਯਾਰ ਮੇਰਾ ਕਹਿਦੇ ਜੱਟ ਨੂੰ

ਕਹਿੰਦੀ ਗੱਲ ਮੇਰੀ ਸੁਣੋ ਵੱਡੇ ਸੁਪਰ ਸਟਾਰ ਜੀ
ਪੇਟ ਚ ਤੁਹਾਡੇ ਲੱਗੇ 80 ਕਿੱਲੋ ਭਾਰ ਜੀ
ਕਿਥੋ ਲਭੇ ਹਾਣ ਇਸ ਹੁਸਨਾ ਦੀ ਹੱਟੀ ਦਾ
ਏਨਾ ਸੌਖਾ ਜਿੱਤਣਾ ਨਹੀ ਦਿਲ ਏਸ ਜੱਟੀ ਦਾ

ਗੱਲ ਓਹਦੀ ਸੀਨੇ ਵਿਚ ਘਰ ਕਰ ਗਈ
ਦੂਜੇ ਦਿਨ ਜਿੰਮ ਅਸੀਂ join ਕਰ ਲਈ
ਕਰ ਮਹਿਨਤ ਗਜ ਪੂਰੀ ਹਿੱਕ ਕਰਲੀ
ਲਾਵਾਗੇ ਸ਼ੌਕੀਨੀ ਬੌਡੀ ਫਿੱਟ ਕਰਲੀ

ਅੱਜ ਦੇਖ ਦੇਖ ਸਾਨੂੰ ਠੰਡੇ ਹੌਕੇ ਭਰਦੀ
ਘੱਲਦੀ ਸੁਨੇਹੇ ਬੜਾ ਲਾਇਕ ਕਰਦੀ
ਦਿਲ ਨੂੰ ਜੋ ਛੱਡ ਜਿਸਮਾ ਨੂੰ ਗੌਰ ਕਰਦੀ
ਓਹ ਕੁੜੀ ਅਸੀਂ ਇਗਨੋਰ ਕਰਤੀ